Saturday, May 18, 2024
No menu items!
spot_img

ਗੁਰੂਦੁਆਰਾ ਗੁਰੂਸਰ ਸਤਲਾਨੀ ਸਾਹਿਬ ਦੀਆਂ ਵੱਖ-ਵੱਖ ਪਿੰਡਾਂ ਦੀਆਂ ਜਮੀਨਾਂ ਦੇ ਇੰਤਕਾਲ ਮਾਨਯੋਗ ਡੀ.ਸੀ. ਕਾਹਨ ਸਿੰਘ ਪੰਨੂ ਜੀ ਵਲੋਂ 2010 ਵਿਚ ਖਾਰਜ ਕੀਤੇ ਹੋਏ ਇੰਤਕਾਲ ਅੱਜ ਮਾਨਯੋਗ ਐਫ.ਸੀ.ਆਰ. ਚੰਡੀਗੜ੍ਹ ਵਲੋਂ ਬਾਬਾ ਗੁਰਪਿੰਦਰ ਸਿੰਘ ਦੇ ਹੱਕ ਵਿਚ ਮੁੜ ਬਹਾਲ ਕਰ ਦਿੱਤੇ ਗਏ :ਹਰਪਾਲ ਸਿੰਘ ਯੂ.ਕੇ.

  • ਅੰਮ੍ਰਿਤਸਰ 16 ਜੂਨ (ਗਰਮੀਤ ਸਿੰਘ ਪੱਟੀ )ਗੁਰਦੁਆਰਾ ਗੁਰੂਸਰ ਸਤਲਾਨੀ ਜੋ ਪਿੰਡ ਹੁਸ਼ਿਆਰਨਗਰ ਨੇੜੇ ਅਟਾਰੀ ਜਿਥੇ ਬਹੁਤ ਵੱਡਾ ਡੇਰਾ ਹੈ । ਜੋ ਬਾਬਾ ਮੰਗਲ ਸਿੰਘ ਨੇ ਉਸ ਡੇਰੇ ਨੂੰ ਅਤੇ ਉਸ ਬੰਜਰ ਅਤੇ ਬੇਆਬਾਦ ਪਈ ਜਮੀਨ ਨੂੰ ਵਾਹੀਯੋਗ ਬਣਾ ਕੇ ਉਥੇ ਕਾਲਜ ਤੇ ਸਕੂਲ ਅਤੇ ਬਹੁਤ ਵੱਡਾ ਗੁਰਦੁਆਰਾ ਸਾਹਿਬ 1980 ਵਿਚ ਤਿਆਰ ਕੀਤਾ ਸੀ। ਜੋ ਉਸ ਸਮੇਂ ਦੀ ਲੋਕਲ ਕਮੇਟੀ ਬਾਵਾ ਸਿੰਘ, ਜੋਗਿੰਦਰ ਸਿੰਘ ਉਹਨਾਂ ਪਾਸੋਂ ਬਾਬਾ ਮੰਗਲ ਸਿੰਘ ਨੇ 99 ਸਾਲ ਦੀ ਰਜਿਸ਼ਟਰਡ ਲੀਜ ਕਰਵਾ ਲਈ ਅਤੇ ਮਾਲ ਮਹਿਕਮੇ ਵਿਚ ਇੰਤਕਾਲ ਮੰਨਜੂਰ ਹੋ ਗਏ। ਬਾਬਾ ਜੀ ਨੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਾਲਜ, ਡੇਰਾ ਅਤੇ ਵਿਦਿਅਕ ਸੰਸਥਾਵਾਂ ਬਾਬਾ ਜੀ ਨੇ ਤਿਆਰ ਕੀਤੀਆ ਸਨ ਅਤੇ ਉਥੋਂ ਦੀ ਬੰਜਰ ਪਈ ਜਮੀਨ ਨੂੰ 99 ਸਾਲ ਰਜਿਸ਼ਟਰਡ ਲੀਜ ਡੀਡ ਤੇ ਲੈ ਕੇ ਉਹਨਾਂ ਜਮੀਨਾਂ ਨੂੰ ਵਾਹੀਯੋਗ ਬਣਾ ਲਿਆ ਬਾਬਾ ਮੰਗਲ ਸਿੰਘ ਦੀ 5 ਅਕਤੂਬਰ 2001 ਨੂੰ ਮੌਤ ਹੋ ਗਈ ਅਤੇ ਪਹਿਲਾਂ 1980 ਵਿਚ ਬਾਬਾ ਮੰਗਲ ਸਿੰਘ ਨੇ 99 ਸਾਲ ਦੀ ਕਮੇਟੀ ਪਾਸੋ ਲੀਜ ਕਰਵਾ ਲਈ ਸੀ ਉਸ ਸਮੇਂ ਵੀ ਸ਼੍ਰੌਮਣੀ ਕਮੇਟੀ ਨੇ ਬਾਬੇ ਮੰਗਲ ਸਿੰਘ ਅਤੇ ਲੋਕਲ ਕਮੇਟੀ ਤੇ ਵੱਖ-ਵੱਖ ਅਦਾਲਤਾਂ ਵਿਚ ਕੇਸ ਪਾਏ ਸਨ।ਜੋ ਇਕ ਕੇਸ ਸਿਵਲ ਜੱਜ ਮਾਨਯੋਗ ਨਗਿੰਦਰ ਸਿੰਘ ਦੀ ਅਦਾਲਤ ਵਿਚ ਕੇਸ ਪਾਇਆ ਸੀ ਪਰ ਐਸ.ਜੀ.ਪੀ.ਸੀ. ਇਹ ਕੇਸ ਹਾਰ ਗਈ। ਉਸ ਤੋਂ ਬਾਅਦ ਸ਼ੈਸ਼ਨ ਜੱਜ ਮਾਨਯੋਗ ਆਈ.ਸੀ. ਅਗਰਵਾਲ ਦੀ ਅਦਾਲਤ ਵਿਚ ਕੇਸ ਪਾਇਆ ਤਾਂ ਉਹ ਵੀ ਕੇਸ ਐਸ.ਜੀ.ਪੀ.ਸੀ. ਹਾਰ ਗਈ। ਫਿਰ ਇਹਨਾਂ ਨੇ ਹਾਈਕੋਰਟ ਵਿਚ ਵੀ ਕੇਸ ਕੀਤਾ ਉਥੋਂ ਵੀ ਇਹ ਕੇਸ ਹਾਰ ਗਏ ਐਸ.ਜੀ.ਪੀ.ਸੀ. ਦੀ ਲੋਕਲ ਕਮੇਟੀ ਨੇ 1988 ਵਿਚ ਇਕ ਮਤਾਂ ਨੰ. 340 ਪਾਇਆ ਅਤੇ ਬਾਬੇ ਦੇ ਖਿਲਾਫ ਹੋਰ ਅਦਾਲਤਾਂ ਵਿਚ ਵੀ ਚਲਦੇ ਕੇਸ ਵਾਪਸ ਲੈ ਲਏ ਅਤੇ ਰਾਜੀਨਾਵਾ ਕਰ ਲਿਆ ਇਥੇ ਇਕ ਬੜੀ ਹੁਸ਼ਿਆਰੀ ਅਤੇ ਚਲਾਕੀ ਨਾਲ ਇੱਕ ਪ੍ਰਧਾਨ ਨੇ ਐਸ.ਜੀ.ਪੀ.ਸੀ. ਦੀ ਸਲਾਹ ਨਾਲ ਮਾਨਯੋਗ ਡੀ.ਸੀ. ਕਾਹਨ ਸਿੰਘ ਪੰਨੂ ਜੀ ਦੀ ਅਦਾਲਤ ਨੂੰ ਗੁੰਮਰਾਹ ਕਰਕੇ ਇੰਤਕਾਲਾ ਦੀ ਇਕ ਰਵਿਊ ਪਟੀਸ਼ਨ ਪਾ ਦਿੱਤੀ। ਜੋ ਮਾਨਯੋਗ ਡੀ.ਸੀ. ਸਾਹਿਬ ਨੇ ਰਾਜਨੀਤਿਕ ਦਬਾਅ ਹੋਣ ਕਰਕੇ ਉਹ ਫੈਸਲਾ ਅਜੀਤ ਸਿੰਘ ਪ੍ਰਧਾਨ ਲੋਕਲ ਕਮੇਟੀ ਦੇ ਹੱਕ ਵਿਚ ਦੇ ਦਿੱਤਾ। ਉਸ ਸਮੇਂ ਮੈਂ ਵਿਦੇਸ਼ ਵਿਚ ਸੀ। ਉਦੋਂ ਮੈਂ ਬਾਬਿਆ ਦਾ ਸੈਕਟਰੀ ਸੀ ਸਾਰਾ ਹੀ ਕੰਮਕਾਜ ਮੈਂ ਵੇਖਦਾ ਸੀ ਜਦ ਮੈਂ ਵਿਦੇਸ਼ ਤੋਂ ਵਾਪਸ ਆਇਆ ਤਾਂ ਮਾਨਯੋਗ ਐਫ.ਸੀ.ਆਰ. ਸਾਹਿਬ ਦੇ ਕੋਲ ਵੱਖ –ਵੱਖ ਜਮੀਨਾਂ ਜਿਵੇਂ ਅਚਿੰਤਕੋਟ, ਮੁਰਾਦਪੁਰਾ, ਵਣੀਕੇ, ਭੁੱਲਰ, ਅਜਨਾਲਾ, ਚਮਿਆਰੀ, ਹੁਸ਼ਿਆਰਨਗਰ ਸਾਰੀਆ ਜਮੀਨਾਂ ਦੀ ਅਪੀਲ ਮਾਨਯੋਗ ਐਫ.ਸੀ.ਆਰ. ਚੰਡੀਗੜ੍ਹ ਪਾਸ ਪਾ ਦਿੱਤੀ। ਜਿਸਦੇ ਹੁਕਮ ਸਾਨੂੰ ਮਿਤੀ 05-06-2023 ਨੂੰ ਪ੍ਰਾਪਤ ਹੋਏ ਕਿ ਮਾਨਯੋਗ ਕਾਹਨ ਸਿੰਘ ਪੰਨੂ, ਅੰਮ੍ਰਿਤਸਰ ਵਲੋਂ ਕੀਤੇ ਹੋਏ ਫੈਸਲੇ ਖਾਰਜ ਕਰਕੇ ਮੁੜ ਸਾਰੇ ਫੈਸਲੇ ਮਾਨਯੋਗ ਐਫ.ਸੀ.ਆਰ. ਚੰਡੀਗੜ੍ਹ ਵਲੋਂ Mutation No. 683 Achintkot ROR 223/22, Mutation No. 881 Achintkot 224/22, Mutation No. 859 ROR 225/22, Mutation No. 1925 Muradpura ROR 226/22, Mutation No. 2510 Vanike ROR 227/22, Mutation No. 3651 Bhullar Tehsil Ajnala ROR 228/22 and Mutation No. 4853 Chamyari, Tehsil Ajnala District Amritsar ਬਾਬਾ ਗੁਰਪਿੰਦਰ ਸਿੰਘ ਦੇ ਹੱਕ ਵਿਚ ਮੁੜ ਬਹਾਲ ਕਰ ਦਿੱਤੇ। ਇਥੋ ਤੱਕ ਮਾਨਯੋਗ ਐਫ.ਸੀ.ਆਰ. ਚੰਡੀਗੜ੍ਹ ਨੇ ਕਿਹਾ ਕਿ ਕੀਤੇ ਹੋਏ ਇੰਤਕਾਲ ਸਿਰਫ ਸਿਵਲ ਕੋਰਟ ਨੂੰ ਤੋੜਣ ਦਾ ਅਧਿਕਾਰ ਖੇਤਰ ਹੈ। ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ 34 ਸਾਲ ਬਾਅਦ ਕੀਤੇ ਹੋਏ ਇੰਤਕਾਲ ਕਿਵੇਂ ਤੋੜ ਸਕਦੇ ਹਨ ਹਰਪਾਲ ਸਿੰਘ ਯੂ.ਕੇ. ਮਾਨਯੋਗ ਅਦਾਲਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਨਿਆਂਪ੍ਰਣਾਲੀ ਨੇ ਸੱਚ ਦੀ ਆਵਾਜ ਤੇ ਸਾਡੇ ਵਕੀਲ ਬੇਅੰਤ ਸਿੰਘ ਨੇ ਆਪਣੀਆਂ ਦਲੀਲਾਂ ਦਾ ਪੱਖ ਪੇਸ਼ ਕੀਤਾ ਅਤੇ ਮਾਨਯੋਗ ਅਦਾਲਤ ਨੇ ਉਹਨਾਂ ਦੀਆਂ ਦਲੀਲਾਂ ਨੂੰ ਸਹੀ ਮੰਨਦੇ ਹੋਏ। ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments