Saturday, May 18, 2024
No menu items!
spot_img
HomeCityAmritsarਡਿਪਟੀ ਕਮਿਸ਼ਨਰ ਵੱਲੋਂ ਅਜਨਾਲਾ ਖੇਤਰ ਵਿਚ ਸਰਹੱਦੀ ਇਲਾਕੇ ਦਾ ਦੌਰਾ -ਬੀ ਐਸ...

ਡਿਪਟੀ ਕਮਿਸ਼ਨਰ ਵੱਲੋਂ ਅਜਨਾਲਾ ਖੇਤਰ ਵਿਚ ਸਰਹੱਦੀ ਇਲਾਕੇ ਦਾ ਦੌਰਾ -ਬੀ ਐਸ ਐਫ ਅਤੇ ਕਿਸਾਨਾਂ ਨੂੰ ਮਿਲ ਕੇ ਸੁਣੀਆਂ ਉਨਾਂ ਦੀਆਂ ਮੁਸ਼ਿਕਲਾਂ -ਬਾਰਡਰ ਡਿਫੈਂਸ ਕਮੇਟੀ ਮੈਂਬਰਾਂ ਨਾਲ ਮੀਟਿੰਗ ਕਰਕੇ ਤਸਕਰੀ ਰੋਕਣ ਲਈ ਕੀਤੀ ਚਰਚਾ

ਡਿਪਟੀ ਕਮਿਸ਼ਨਰ ਵੱਲੋਂ ਅਜਨਾਲਾ ਖੇਤਰ ਵਿਚ ਸਰਹੱਦੀ ਇਲਾਕੇ ਦਾ ਦੌਰਾ
-ਬੀ ਐਸ ਐਫ ਅਤੇ ਕਿਸਾਨਾਂ ਨੂੰ ਮਿਲ ਕੇ ਸੁਣੀਆਂ ਉਨਾਂ ਦੀਆਂ ਮੁਸ਼ਿਕਲਾਂ
-ਬਾਰਡਰ ਡਿਫੈਂਸ ਕਮੇਟੀ ਮੈਂਬਰਾਂ ਨਾਲ ਮੀਟਿੰਗ ਕਰਕੇ ਤਸਕਰੀ ਰੋਕਣ ਲਈ ਕੀਤੀ ਚਰਚਾ

ਅੰਮ੍ਰਿਤਸਰ, 10 ਜੂਨ ( ਗੁਰਮੀਤ ਸਿੰਘ ਰਾਜਾ)-ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਅੱਜ ਸਿਵਲ, ਪੁਲਿਸ ਅਤੇ ਬੀ ਐਸ ਐਫ ਦੇ ਅਧਿਕਾਰੀਆਂ ਨਾਲ ਅਜਨਾਲਾ ਦੀ ਸਰਹੱਦੀ ਪੱਟੀ ਦਾ ਦੌਰਾ ਕਰਕੇ ਜਿੱਥੇ ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਨਿਰੀਖਣ ਕੀਤਾ, ਉਥੇ ਕਿਸਾਨਾਂ ਤੇ ਬੀ ਐਸ ਐਫ ਦੀਆਂ ਲੋੜਾਂ ਦਾ ਹੱਲ ਲੱਭਣ ਲਈ ਵਿਚਾਰ-ਚਰਚਾ ਕੀਤੀ। ਐਸ ਡੀ ਐਮ ਅਜਨਾਲਾ ਸ੍ਰੀ ਅਰਵਿੰਦਰਪਾਲ ਸਿੰਘ, ਡੀ ਐਸ ਪੀ ਸ੍ਰੀ ਸੰਜੀਵ ਕੁਮਾਰ, ਜਿਲ੍ਹਾ ਮਾਲ ਅਧਿਕਾਰੀ ਸ੍ਰੀ ਕਿਸ਼ਨ ਕੁਮਾਰ, ਐਕਸੀਅਨ ਡਰੇਨਜ਼ ਸ੍ਰੀ ਗੁਰਬੀਰ ਸਿੰਘ, ਐਸ ਡੀ ਓ ਸ੍ਰੀ ਰਮਨਦੀਪ ਸਿੰਘ, ਬੀ ਐਸ ਐਫ 73 ਬਟਾਲੀਅਨ ਦੇ ਅਧਿਕਾਰੀਆਂ ਤੋਂ ਇਲਾਵਾ ਸਿਵਲ ਤੇ ਪੁਲਿਸ ਦੇ ਹੋਰ ਅਧਿਕਾਰੀ ਵੀ ਇਸ ਦੌਰੇ ਮੌਕੇ ਨਾਲ ਰਹੇ। ਸ੍ਰੀ ਤਲਵਾੜ ਵੱਲੋਂ ਅੱਜ ਸਹਾਰਨ, ਸਿੰਘੋਕੇ, ਪੰਜਗਰਾਈਂ, ਕੋਟ ਰਜ਼ਾਦਾ, ਸ਼ਾਹਪੁਰ, ਬੀ ਓ ਪੀ ਚੰਡੀਗੜ੍ਹ ਆਦਿ ਦਾ ਦੌਰਾ ਕੀਤਾ ਗਿਆ।
ਉਨਾਂ ਭਾਰਤ-ਪਾਕਿਸਤਾਨ ਸਰਹੱਦੀ ਦੀ ਰਾਖੀ ਕਰਦੇ ਬੀ ਐਸ ਐਫ ਅਧਿਕਾਰੀਆਂ ਵੱਲੋਂ ਬਾਰਡਰ ਚੈਕ ਪੋਸਟਾਂ, ਦਰਿਆ ਦੀ ਲੱਗ ਰਹੀ ਢਾਹ ਕਾਰਨ ਕੰਡਿਆਲੀ ਤਾਰ ਨੂੰ ਹੋ ਰਹੇ ਨੁਕਸਾਨ, ਬੈਰਕਾਂ ਦੀ ਮੰਗ ਆਦਿ ਦਾ ਮੌਕਾ ਵੇਖਿਆ ਤੇ ਇਸ ਸਬੰਧੀ ਸਰਕਾਰ ਵੱਲੋਂ ਕੀਤੇ ਜਾ ਸਕਣ ਵਾਲੇ ਪ੍ਰਬੰਧਾਂ ਦੀ ਰਣਨੀਤੀ ਉਲੀਕੀ। ਕੰਡਿਆਲੀ ਪਾਰ ਜ਼ਮੀਨ ਉਤੇ ਖੇਤੀ ਕਰਨ ਵਾਲੇ ਕਿਸਾਨਾਂ ਵੱਲੋਂ ਸਿੰਚਾਈ ਲਈ ਦਿਨ ਦੇ ਸਮੇਂ ਭਾਵ 9 ਤੋਂ 5, ਜਦੋਂ ਤੱਕ ਉਹ ਇੰਨਾ ਖੇਤਾਂ ਵਿਚ ਜਾ ਕੇ ਕੰਮ ਕਰਦੇ ਹਨ, ਦੌਰਾਨ ਬਿਜਲੀ ਸਪਲਾਈ ਦੀ ਮੰਗ ਕੀਤੀ ਗਈ, ਜਿਸ ਬਾਰੇ ਉਨਾਂ ਪੀ ਐਸ ਪੀ ਸੀ ਐਲ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਹ ਮੰਗ ਪੂਰੀ ਕਰਨ ਦਾ ਭਰੋਸਾ ਦਿੱਤਾ।
ਇਸੇ ਦੌਰਾਨ ਉਨਾਂ ਕੁੱਝ ਇਕ ਥਾਵਾਂ ਉਤੇ ਹੜਾਂ ਦੇ ਸੰਭਾਵੀ ਸੀਜ਼ਨ ਨੂੰ ਧਿਆਨ ਵਿਚ ਰੱਖਕੇ ਕੀਤੇ ਜਾ ਰਹੇ ਪ੍ਰਬੰਧਾਂ ਦਾ ਨਿਰੀਖਣ ਕੀਤਾ ਅਤੇ ਦਰਿਆ ਮੂਸਾ ਨੇੜੇ ਰਾਵੀ ਦਰਿਆ ਵੱਲੋਂ ਖੇਤਾਂ ਨੂੰ ਲਗਾਈ ਜਾ ਰਹੀ ਢਾਹ, ਜਿਸ ਕਾਰਨ ਖੇਤਾਂ ਨੂੰ ਖੋਰਾ ਲੱਗਣ ਦੇ ਨਾਲ-ਨਾਲ ਕਈ ਥਾਵਾਂ ਉਤੇ ਸਰਹੱਦ ਨਾਲ ਲਗਾਈ ਕੰਡਿਆਲੀ ਤਾਰ ਵੀ ਵਹਿ ਗਈ ਹੈ, ਨੂੰ ਵੇਖਿਆ ਤੇ ਇਸ ਨੂੰ ਰੋਕਣ ਲਈ ਡਰੇਨਜ਼ ਵਿਭਾਗ ਨੂੰ ਠੋਸ ਯੋਜਨਾ ਉਲੀਕਣ ਦੀ ਹਦਾਇਤ ਕੀਤੀ।
Êਪੰਜਗਰਾਈ ਪਿੰਡ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਤਲਵਾੜ ਨੇ ਸਿੰਘੋਕੇ, ਸਹਿਜਾਦਾ ਤੇ ਪੰਜ ਗਰਾਈ ਦੀਆਂ ਵਿਲੇਜ਼ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਅਤੇ ਉਨਾਂ ਨਾਲ ਸਰਹੱਦ ਪਾਰ ਤੋਂ ਹੁੰਦੀ ਤਸਕਰੀ ਰੋਕਣ ਲਈ ਵਿਸਥਾਰਤ ਗੱਲਬਾਤ ਕਰਦੇ ਭਰੋਸਾ ਦਿੱਤਾ ਕਿ ਤੁਸੀਂ ਸਾਡਾ ਸਾਥ ਦਿਉ ਅਸੀਂ ਤੁਹਾਡੇ ਨਾਲ ਹਾਂ। ਉਨਾਂ ਕਿਹਾ ਕਿ ਸਰਕਾਰ ਨਸ਼ਾ ਤਸਕਰੀ ਰੋਕਣ ਲਈ ਦ੍ਰਿੜ ਹੈ ਅਤੇ ਤੁਸੀਂ ਇਸ ਮੁੱਦੇ ਉਤੇ ਜਦੋਂ ਵੀ ਸਾਡੀ ਮਦਦ ਮੰਗੋਗੇ ਅਸੀਂ ਹਾਜ਼ਰ ਹੋਵਾਂਗੇ।
ਕੈਪਸ਼ਨ
ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਅਜਨਾਲਾ ਸਰਹੱਦੀ ਪੱਟੀ ਦੇ ਦੌਰੇ ਮੌਕੇ ਅਧਿਕਾਰੀਆਂ ਨਾਲ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments